Farmaish lyrics in Punjabi Gagan jhinger
Song-Farmaish
Singer- Gagan jhinger f.t. Raja Game changerz
Farmaish
ਹੋ ਕਰ ਗੱਲ ਖੜੀ ਤੈਨੂੰ ਸੋਨੇ ਚ ਮੜ੍ਹਾਦੂ ਗਾ,
ਬੋਲਣ ਤੋਂ ਪਹਿਲਾਂ ਤੇਰੀ ਰੀਝ ਮੈਂ ਪਗਾ ਦੁਗਾ।
ਮੈਪ ਉੱਤੇ ਫਿੰਗਰ ਤੂੰ ਰੱਖੀ ਜਿੱਥੇ ਨਖਰੋ।
ਪ੍ਰਾਈਵੇਟ ਜੈਟ ਨਾਲ ਦੇਸ਼ ਉਹ ਘੁੰਮਾਦੁਗਾ।
ਦਿਲ ਚ ਪਿਆਰ ਜੇਬ ਨੋਟਾਂ ਨਾਲ ਲੈਸ ਨੀ।
ਓਹ ਤੇਰੀ ਫਰਮਾਇਸ਼ ਨੀ,
ਜੱਟ ਦਾ ਹੋਊ ਕੈਸ਼ ਨੀ,
ਚੋਬਰ ਦੇ ਸਿਰ ਉੱਤੇ ਕਰੀਂ ਬਿੱਲੋ ਐਸ਼ ਨੀ -2
ਰੱਖ ਲਈ ਡਿਜ਼ਾਈਨਰ ਤੂੰ ਸੂਟਾਂ ਲਈ ਨਖਰੋ।
ਪਾਰਸ ਤੋਂ ਲਈ ਗੇੜੀ ਰੂਟਾਂ ਲਈ ਨਖਰੋ-2
ਰਾਇਜਿੰਗ ਸਟਾਰ ਨਾਲ ਜਿੱਥੇ ਜਿੱਥੇ ਘੁੰਮੇ ਗੀ।
ਰੈੱਡ ਕਾਰ ਪੈਂਟ ਸ਼ੂ ਬੂਟਾਂ ਲਈ ਨਖਰੋ।
ਗਰਾਰੀ ਵਾਂਗ ਤੇਰੇ ਨਾਲ ਕਰੂ ਨਾ ਕਲੈਸ਼ ਨੀ।
ਓਹ ਤੇਰੀ ਫਰਮਾਇਸ਼ ਨੀ,
ਜੱਟ ਦਾ ਹੋਊ ਕੈਸ਼ ਨੀ,
ਚੋਬਰ ਦੇ ਸਿਰ ਉੱਤੇ ਕਰੀਂ ਬਿੱਲੋ ਐਸ਼ ਨੀ -2
ਪੁੱਛ ਤੇਰੇ ਸ਼ਹਿਰ ਆਇਆ ਕੌਣ।
ਹੋਣਾ ਕੈਸ਼ ਮੇਰਾ ਤੇ ਹੋਣੀ ਐਸ਼ ਤੇਰੀ।
ਮੈਂ ਲੈਕੇ ਦਵਾਂ ਸਭ ਜੋ ਵੀ ਫਰਮਾਇਸ਼ ਤੇਰੀ,
ਗੱਡੀ ਦੋ ਸੀਟਰ ਵਿੱਚ ਘੁੰਮਣਾ ਆਪਾਂ।
ਰਾਤੀ ਬੀ ਸਾਈਡ ਹੈਗੀ ਐ ਰਿਹਾਇਸ਼ ਮੇਰੀ।
ਮੈਨੂੰ ਦਸ ਮੈਨੂੰ ਦਸ ਤੈਨੂੰ ਚਾਹੀਦਾ ਏ ਕੀ।
ਤੈਨੂੰ ਦੇਖ ਹਸ ਹਸ ਮੇਰਾ ਲੱਗੀ ਜਾਂਦਾ ਜੀ।
ਤੇਰੇ ਵੈਰੀਆਂ ਨੂੰ ਨਾਰੇ , ਰਵਾਕੇ ਨੀ ਮੈਂ ਛੱਡੂ,
ਤੇਰੇ ਦੁੱਖ ਸਾਰੇ ਬਿੱਲੋ ਲੈਣੇ ਆ ਮੈ ਪੀ । ਆ
ਫਿਕਰਾਂ ਨੂੰ ਕਰਦੀ ਤੂੰ ਕਿੱਲ ਜਾਨੇ ਮੇਰੀਏ,
ਚੋਬਰ ਨਾ ਮਾਰੀ ਬਸ ਚਿੱਲ ਜਾਨੇ ਮੇਰੀਏ।
ਬਾਉਸਿੰਗ ਬਲੱਡ ਮੁੰਡਾ ਅੜਬ ਅਸੂਲਾਂ ਤੋਂ,
ਤਾਂ ਵੀ ਤੈਨੂੰ ਦੇਵੇ ਪੂਰੀ ਢਿੱਲ ਜਾਨੇ ਮੇਰੀਏ।
ਜਣੀ ਖਣੀ ਨਾਲ ਹੁੰਦਾ ਗੱਭਰੂ ਅਟੈਚ ਨੀ – 2
ਓਹ ਤੇਰੀ ਫਰਮਾਇਸ਼ ਨੀ,
ਜੱਟ ਦਾ ਹੋਊ ਕੈਸ਼ ਨੀ,
ਚੋਬਰ ਦੇ ਸਿਰ ਉੱਤੇ ਕਰੀਂ ਬਿੱਲੋ ਐਸ਼ ਨੀ -2
ਝਿੰਜਰ ਨਾ ਯਾਰੀ ਦੂਜੀ ਜਾਨ ਤੋਂ ਪਿਆਰੀ ਤੂੰ,
ਮਲੌਦ ਆਲੇ ਲਈ ਹੁਣ ਦੁਨੀਆਂ ਏਂ ਸਾਰੀ ਤੂੰ।
ਬੇਬਲੇ ਦੀ ਨੋਕ ਤੇ ਜੋ ਹੇਟਰਾ ਨੂੰ ਰੱਖਦਾ।
ਵਨ ਮੈਨ ਆਰਮੀ ਤੇ ਕੱਲੀ ਬਿੱਲੋ ਭਾਰੀ ਤੂੰ।
ਗੁਰੀ ਦਾ ਤੂੰ ਦਿਲ ਦੇਖੀ ਕਰੀ ਨਾ ਕਰੈਸ਼ ਨੀ।
ਓਹ ਤੇਰੀ ਫਰਮਾਇਸ਼ ਨੀ,
ਜੱਟ ਦਾ ਹੋਊ ਕੈਸ਼ ਨੀ,
ਚੋਬਰ ਦੇ ਸਿਰ ਉੱਤੇ ਕਰੀਂ ਬਿੱਲੋ ਐਸ਼ ਨੀ -2