Without weopen lyrics in punjabi ਵਿਦਆਊਟ ਵੇਪਨ Rick Sidhu
Song-Without weopen
Singer-Rick Sidhu
Music-karan Kelly
Lyrics-Deep Saab
Without weopen
ਜਿੰਨੇ ਵੀ ਨੇ ਯਾਰ ਸਾਰੇ ਜਾਨ ਵਾਰ ਦੇ,
ਤੋੜ ਦੇ ਨੀ ਟੋਲਾ ਪਿੱਛੇ ਲੱਗ ਨਾਰ ਦੇ -2
ਜਿੱਥੇ ਚਲਦੇ ਅਸੂਲ ਸਾਡੇ ਨੀ।
ਓਥੇ ਦੇਂਦੀਆਂ ਦਖਲ ਸਰਕਾਰ ਕੋਈ ਨਾ।
ਯਾਰ ਸਾਰੇ ਹੀ ਬਰੂਦ ਵਰਗੇ
ਹੋ ਡੱਬ ਵਿੱਚ ਰੱਖਾਂ ਹਥਿਆਰ ਕੋਈ ਨਾ -2
ਅਸਲੇ ਦੀ ਗੂੰਜ ਨੂੰ ਵੀ ਫਿੱਕੀ ਪਾਉਂਦੇ ਨੀ।
ਜਿੱਥੇ ਮੇਰੇ ਯਾਰ ਲਲਕਾਰੇ ਮਾਰਦੇ।
ਕੰਮ ਤਾੜ ਫਾੜ ਵਾਲੇ ਹੁੰਦੇ ਜੱਟਾਂ ਦੇ,
ਐਵੇਂ ਨੀ ਗੱਲਾਂ ਦੇ ਨਾਲ ਡੰਗ ਸਾਰਦੇ।
ਵੈਰ ਉਹਨਾਂ ਨਾ ਜੋ ਅੱਤ ਚੱਕ ਦੇ,
ਸਾਡੀ ਜਣੇ ਖਣੇ ਨਾਲ ਤਕਰਾਰ ਕੋਈ ਨਾ।
ਯਾਰ ਸਾਰੇ ਹੀ ਬਰੂਦ ਵਰਗੇ
ਹੋ ਡੱਬ ਵਿੱਚ ਰੱਖਾਂ ਹਥਿਆਰ ਕੋਈ ਨਾ -2
ਵੈਰੀਆਂ ਚ ਖ਼ੌਫ ਜਿਹਾ ਰਹਿੰਦਾ ਬੱਲੀਏ,
ਗੇੜੀ ਰੂਟ ਉੱਤੇ ਜਦੋਂ ਹੁੰਦੇ ਯਾਰ ਨੀ।
ਕਰਫਿਊ ਲਵਾਇਆ ਕਈ ਵਾਰੀ ਸ਼ਹਿਰ ਚ,
ਅੱਧੀ ਅੱਧੀ ਰਾਤ ਜਦੋਂ ਹੁੰਦੇ ਬਾਹਰ ਨੀ।
ਇੱਕੋ ਥਾਲੀ ਵਿਚ ਰੋਟੀ ਹੁੰਦੀ ਐ।
ਜਾਤਾਂ ਪਾਤਾਂ ਵਾਲੇ ਸਾਡੇ ਚ ਵਿਚਾਰ ਕੋਈ ਨਾ।
ਯਾਰ ਸਾਰੇ ਹੀ ਬਰੂਦ ਵਰਗੇ
ਹੋ ਡੱਬ ਵਿੱਚ ਰੱਖਾਂ ਹਥਿਆਰ ਕੋਈ ਨਾ -2
ਸੱਜੀਆਂ ਨੇ ਬਾਹਾਂ ਯਾਰ ‘ ਦੀਪ ਸਾਬ ‘ ਦੇ,
ਤੁਰਦੇ ਨੇ ਜਿਹੜੇ ਮੋਢਾ ਨਾਲ ਜੋੜ ਕੇ।
ਰੱਬ ਵਰਗੇ ਆ ਮਿਲੇ ਯਾਰ ਜੱਟ ਨੂੰ,
ਦੇਂਦੇ ਨੀ ਜਵਾਬ ਜਿਹੜੇ ਕਦੇ ਤੋੜ ਕੇ।
ਜਿੱਥੇ ਯਾਰਾਂ ਦੀ ਨਾ ਹੋਈ ਚਰਚਾ ,
ਓਹੋ ਜੱਗ ਉੱਤੇ ਹੋਣੀ ਅਖਬਾਰ ਕੋਈ ਨਾ।
ਯਾਰ ਸਾਰੇ ਹੀ ਬਰੂਦ ਵਰਗੇ
ਹੋ ਡੱਬ ਵਿੱਚ ਰੱਖਾਂ ਹਥਿਆਰ ਕੋਈ ਨਾ -2