Numb Khan Bhaini lyrics _ Khan Bhaini New Song _ New Punjabi Song 2022 _ Punjabi Song
ਹੋ ਹੋ ਹੋ ਓ ਹੋ ਹੋਹੋ ਓ ,
ਓ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ,
ਜੈਸਾ ਪਿਆਰ ਤੂੰ ਕਰਿਆ,
ਹਾਸੇ ਹੌਂਸਲੇ ਆ ਜਾਲੀ ਜੇਬਾਂ ਜਿੰਦਗੀ ਆ ਖ਼ਾਲੀ,
ਮਨ ਰਹਿੰਦਾ ਭਰਿਆ।
ਪੱਖ ਵੀ ਰਉ ਫੀਲ ਵੀ ਹੋਊ ,
ਕੋਈ ਆਪਣਾ ਅੱਜ ਜਲੀਲ ਵੀ ਹੋਊ,
ਭੋਲ਼ੇਪਨ ਨਾਲ ਢਕਿਆ ਸੀ ਜੋ,
ਚਿਹਰਾ ਤੇਰਾ ਰਵੀਲ ਵੀ ਹੋਊ,
ਹਏ ਮਰ ਵੀ ਹੋਣਾ ਸਾਥੋ ਭਰ ਵੀ ਹੋਣਾ,
ਜਿੱਥੇ ਵਾਰ ਤੂੰ ਕਰਿਆ।
ਜਿਹੜਾ ਸਿਰੇ ਦੇ ਸ਼ਿਕਾਰੀਆਂ ਤੋਂ ਡੱਕ ਨੀ ਸੀ ਹੋਣਾ,
ਉਹ ਸ਼ਿਕਾਰ ਤੂੰ ਕਰਿਆ।
ਓ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ,
ਜੈਸਾ ਪਿਆਰ ਤੂੰ ਕਰਿਆ।
ਓ ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ,
ਜੈਸਾ ਪਿਆਰ ਤੂੰ ਕਰਿਆ।
ਬੇਗਰ ਸੇ ਹੋ ਗਏ ਹਮ,
ਬੇਗਰ ਸੇ ਹੋ ਗਏ ਹਮ,
ਠਿਕਾਨਾ ਚਾਹੀਏ ਠਿਕਾਨਾ ਚਾਹੀਏ ,
ਐਸੀ ਕਰਨੇ ਸੇ ਪਹਿਲੇ ਬਤਾਨਾ ਚਾਹੀਏ,
ਬੇਗਰ ਸੇ ਹੋ ਗਏ ਹਮ।
ਓ ਬਸ ਤੈਨੂੰ ਬਿੱਲੋ ਇੱਕੋ ਪੁੱਛਣਾ ਸਵਾਲ ਨੀ,
ਕਿੱਥੋਂ ਸਿੱਖੀ ਦੱਸੀਂ ਜੋ ਤੂੰ ਕੀਤੀ ਸਾਡੇ ਨਾਲ ਨੀ।
ਕੱਲੀ ਕੱਲੀ ਚਾਲ ਚੱਲੀ ਬੇਮਿਸਾਲ ਨੀ,
ਹੋਇਆ ਬੁਰਾ ਹਾਲ ਸੱਚੀਂ ਕਰ ਗਈ ਕਮਾਲ ਨੀ।
ਨਾਹੀਂ ਰਿਹਾ ਬਾਹਰ ਦਾ ਤੇ ਨਾਹੀਂ ਰਿਹਾ ਘਰ ਦਾ ਮੈਂ ,
ਸੱਚੀਂ ਤੇਰੇ ਪਿੱਛੋਂ ਅੱਖ ਲਾਉਣ ਤੋਂ ਵੀ ਡਰਦਾ ਮੈਂ,
ਏਹੀ ਸੋਚ ਸੋਚ ਰਿਹਾ ਦੁੱਖ ਜਰਦਾ ਮੈਂ,
ਸਿਹਾ ਨਾ ਜੇ ਦਰਦ ਮੈਂ ਦੱਸ ਕਾਹਦਾ ਮਰਦ ਮੈਂ,
ਸੱਜਣਾ ਤੇਰੇ ਗਿਲੇ ਮੈਨੂੰ ਹੀ ਕਿਉਂ ਮਿਲੇ,
ਇੱਥੇ ਮੌਤ ਦੂਜੀ ਵਾਰੀ ਗਲ਼ ਲਾਉਣ ਦੇ,
ਕਿਸਮਤ ਨਾਲ ਬਣਦੇ ਸਿਲਸਿਲੇ,
ਖੋਰੇ ਕਿੰਨੀਆਂ ਰਾਤਾਂ ਲੰਘੀਆਂ,
ਛੱਡ ਰਾਤਾਂ ਲੰਘੀਆਂ ਬਾਤਾਂ ਲੰਘੀਆਂ,
ਹਿਜਰ ਤੇਰੇ ਵਿੱਚ ਮਰ ਕੇ ਕਿੰਨੇ,
ਦਿਨ ਕਿੰਨੀਆਂ ਪ੍ਰਭਾਤਾਂ ਲੰਘੀਆਂ,
ਬਸ ਲੰਘਿਆ ਨੀ ਜਿਹੜਾ ਓਹ ਸਬਰ ਸੀਗਾ ਮੇਰਾ,
ਜੋ ਤਿਆਰ ਤੂੰ ਕਰਿਆ,
ਨੀ ਤੂੰ ਜਿੰਦਗੀ ਸੀ ਮੇਰੀ,
ਧੋਖਾ ਫ਼ਿਤਰਤ ਤੇਰੀ ਹਰ ਵਾਰ ਤੂੰ ਕਰਿਆ।
ਦਿਲ ਕੰਬਿਆ ਨੀ ਤੇਰਾ ਬਿੱਲੋ ਕੈਸਾ ਹੋਣਾ ਜੇਰਾ,
ਜੈਸਾ ਪਿਆਰ ਤੂੰ ਕਰਿਆ।
ਓ ਹੋ ਹੋ ਹੋ
ਓ ਹੋ ਹੋ ਹੋ